Sunday, July 6, 2014

ਭੱਠ ਰਹਿਣਾ ਖੇੜਿਆਂ ਦਾ, ਸਾਨੂੰ ਯਾਰੜੇ ਦਾ ਸੱਥਰ ਚੰਗੇਰਾ



ਬਾਪੂ ਜੀ ਦੇ ਇਹ ਬੋਲ ਜੋ ਅੰਦਰਲੀ ਤੱੜਪ ਨੂੰ ਵਧਾ ਦਿੰਦੇ ਨੇ ਸ਼ਾਇਦ ਆਪ ਜੀ ਨੂੰ ਵੀ ਉਸ ਇਹਸਾਸ ਵੱਲ  ਲੈ ਕੇ ਜਾਣ ਜੋ ਕਿ ਬਿਆਨ ਕਰਨਾ ਸੁਖਾਲਾ ਨਹੀ ਹੈ ।

Wednesday, July 2, 2014

ਭਾਈ ਮਰਦਾਨਾ ਜੀ ਦਾ ਅੰਤ ਸਮਾਂ

ਜਦੋਂ ਭਾਈ ਮਰਦਾਨਾ ਜੀ ਦਾ ਅੰਤਲਾ ਸਮਾਂ ਆਇਆ ਤਾਂ  ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਖਿਆ , ਮਰਦਾਨਿਆਂ ਤੇਨੂੰ ਮਰਨੋਂ ਉਪਰੰਤ ਦਾਗ ਕਿਵੇਂ  ਦੇਈਏ । ਅੰਤ ਸਮੇਂ ਬ੍ਰਹਾਮਣ ਜਲ ਵਿਚ ਵਲੀਨ ਕਰ ਦਿੰਦੇ ਨੇ, ਅਰ ਖਤ੍ਰੀ  ਅਗਨ ਵਿਚ ਜਲਾਂਵਦੇ  ਹਨ ਅਰ ਵੈਸ਼ ਪੌਣ  ਵਿਚ ਸੁਟ ਦਿੰਦੇ ਹਨ ,  ਅਰ ਸ਼ੁਦਰ  ਧਰਤੀ ਵਿਚ ਦੱਬਦੇ ਹਨ । ਮਰਦਾਨਿਆ ਜੋ ਦਾਗ ਤੂੰ ਕਹੇ ਉਹੀ ਦਾਗ ਦੇਵਾਂਗੇ । ਭਾਈ ਮਰਦਾਨਾ ਜੀ ਕਹਿਣ ਲਗੇ , ਦਾਤਾ ਤੇਰੇ ਸ਼ਬਦ ਕਰ ਕੇ  ਮੇਰੇ  ਵਿਚੋਂ ਦੇਹ ਅਭਿਮਾਨ  ਦੂਰ ਹੋ ਗਿਆ ਹੈ । ਅਤੇ ਇਹੋ ਚਾਰੇ ਵਰਨ  ਦੇਹ ਅਭਿਮਾਨ ਦੇ ਹੀ ਹਨ । ਮਾਲਕਾ ਮੈਂ ਆਪ ਜੀ ਨੂੰ ਇਸ ਦੇਹੀ ਦਾ ਸਾਖੀ ਜਾਣਿਆ ਹੈ  ਜਿਵੇਂ ਆਪ ਜੀ ਦੀ ਇਛਾ ਹੋਵੇ ਸੋ ਕਾਰ ਕਰਣਾ ਜੀ ,
ਗੁਰੂ ਸਾਹਿਬ ਆਖਣ ਲੱਗੇ , ਭਾਈ ਤੇਰੀ ਮੜੀ ਬਣਾ ਕੇ ਜਗਤ ਤੋਂ ਪੁਜਵਾ ਦਈਏ , ਭਾਈ ਮਰਦਾਨੇ ਨੇ ਬੜੇ ਨਿਮਾਣੇ ਹੋ ਕੇ ਕਿਹਾ ਗਰੀਬ ਨਿਵਾਜ ਸਰੀਰ ਦੀ ਮੜੀ ਵਿਚੋ ਕਢ ਕੇ ਫੇਰ ਪਥਰਾਂ ਦੀ ਮੜੀ ਵਿਚ ਕਿਉਂ ਪਾਉਦੇ ਹੋ । ਗੁਰੂ ਸਾਹਿਬ ਆਖਣ ਲੱਗੇ ਮਰਦਾਨਾ ਜੀ ਤੁਸੀ ਬ੍ਰਹਿਮ ਪਛਾਤਾ ਹੈ , ਤੁਸੀਂ ਬ੍ਰਹਮਗਿਆਨੀ ਹੋ  ਤੈਨੂੰ ਜਲ ਦਾ ਦਾਗ ਦੇਵਾਂਗੇ ਅਰ ਰਾਵੀ ਵਿਚ ਤੈਨੂੰ ਪ੍ਰਵਾਹ ਕਰਾਂਗੇ । ਤੂੰ ਰਾਵੀ ਕੰਡੇ ਆਸਣ ਮਾਰ ਅਰ ਤ੍ਰਕੁਟੀ ਦਾ ਧਿਆਨ ਕਰ ਕੇ ਸੁਆਸ ਸੁਆਸ ਵਾਹਿਗੁਰੂ ਜਪ ਕਰੋ । ਇਉਂ ਭਾਈ ਮਰਦਾਨਾ ਜੀ ਨੇ ਸਰੀਰ ਤਿਆਗਿਆ  ਅੰਮ੍ਰੀਤ ਵੇਲੇ ਗੁਰੂ ਸਾਹਿਬ ਨੇ ਕੜਾਹ ਪ੍ਰਸ਼ਾਦ ਤਿਆਰ ਕਰ ਸਿੱਖਾਂ ਦੇ ਨਾਲ ਜਾ ਕੇ ਭਾਈ ਸਾਹਿਬ ਦਾ ਸਰੀਰ ਪ੍ਰਵਾਹ ਕਿਤਾ  ਅਤੇ ਭਾਈ ਸਾਹਿਬ ਦੇ ਪੁਤਰ ਸ਼ਹਿਜ਼ਾਦੇ ਨੂੰ ਕਿਹਾ ਕਿ ਜੋ ਆਪਣੇ ਘਰ ਜਾਂਦੇ ਹਨ ਉਹਨਾਂ ਦਾ ਸੋਕ ਨਹੀ ਕਰੀਦਾ,  ਭਾਈ ਸਾਹਿਬ ਦੇ ਜਾਣ ਦਾ ਸੋਕ ਨਹੀ ਕਰਣਾ