Showing posts with label Punjabi poetry. Show all posts
Showing posts with label Punjabi poetry. Show all posts

Wednesday, September 19, 2012

Shaheed Singhniya- Punjabi Poetry

Punjabi Poetry
Jail of Mir manu

ਜਦੋਂ ਵੀ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦਾ ਜ਼ਿਕਰ ਆਉਂਦਾ ਉਦੋਂ ਉਨ੍ਹਾਂ ਮਹਾਨ ਮਾਵਾਂ ਲਈ ਦਾਸ ਦਾ ਸਿਰ ਝੁਕ ਜਾਂਦਾ ਹੈ ਜਿਨ੍ਹਾਂ ਮੀਰ ਮੰਨੂੰ ਦੀ ਜੇਲਾਂ ਵਿਚ ਚੱਕੀ ਪੀਹੀਆਂ, ਜਿਨ੍ਹਾਂ ਦੇ ਬਚਿਆਂ ਨੂੰ ਨੇਜ਼ੇ ਤੇ ਟੰਗ ਦਿਤਾ ਗਿਆ । ਮਾਂ ਦੀ ਮਮਤਾ ਡੋਲੀ ਨਹੀਂ ਸਗੋਂ ਦਾਤਾਰ ਦਾ ਭਾਣਾ ਮੰਨਿਆ । ਸਿਰ ਝੁਕਦੈ ਉਨ੍ਹਾਂ ਮਹਾਨ ਮਾਵਾਂ ਨੂੰ ਅਤੇ  ਉਨ੍ਹਾਂ ਨਵ ਜਨਮੇ ਬਚਿਆਂ ਨੂੰ ਜਿਨ੍ਹਾਂ ਸ਼ਹਾਦਤਾਂ ਦਾ ਜਾਮ ਪੀ ਕੇ ਅਪਣਾ ਨਾਮ ਸ਼ਹੀਦਾਂ ਸਿੰਘਾਂ ਦੀ ਕਤਾਰ ਵਿਚ ਲਿਖਵਾ ਲਿਆ । ਉਨ੍ਹਾਂ ਮਾਹਾਨ ਰੂਹਾਂ ਬਾਬਤ ਵਡੇ ਵੀਰ ਦੀ ਲਿੱਖੀ ਇੱਕ ਨਿੱਕੀ ਜੀ ਕਾਵਿ ਰੱਚਨਾ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ


Punjabi Poetry
Shaheed singhniya

ਜੇਲ੍ਹ ਚ ਕੈਦੀ ਸਿੰਘਣੀਆਂ, ਨਾਲੇ ਪੀਂਹਦੀਆਂ ਚੱਕੀਆਂ
ਮੀਰ ਮੰਨੂੰ ਦੇ ਜ਼ੁਲਮ ਅੱਗੇ , ਉਹ ਸਿਦਕ ਚ ਪੱਕੀਆਂ
ਮੋਇਆਂ ਪੁੱਤਾਂ ਦੇ ਹਾਰ ਗਲ੍ਹਾਂ ਵਿੱਚ ਕਿੰਝ ਪਰੋਤੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

ਕੋਲ ਮਾਵਾਂ ਦੇ ਖੇਡਦੇ ਸੀ ਬਾਲ ਨਿਆਣੇ
ਨੇਜ਼ਿਆ ਉਤੇ ਟੰਗਦੇ ਜ਼ਾਲਮ ਜਰਵਾਣੇ
ਮਾਵਾਂ ਭਾਣੇਂ ਮੰਨ ਲਏ ਕਰਕੇ ਭਰੋਸੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

ਇੱਕ ਮਾਂ ਕਹਿੰਦੀ ਇਸ ਤਰ੍ਹਾਂ ਹੁਣ ਰੋ ਨਾ ਬੱਚਾ
ਸਿਦਕ ਤੇਰਾ ਹੈ ਪਰਖਿਆ ਭਾਵੇਂ ਉਮਰੋਂ ਕੱਚਾ
ਤੱਕ ਬੱਚਿਆ ਇਤਿਹਾਸ ਜੋ ਨੀਹਾਂ ਵਿੱਚ ਖਲੋਤੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ
ਨੇਜ਼ੇ ਟੰਗਿਓ  ਪੁੱਤਰੋ ਬੜਾ ਮੋਹ ਵੀ ਆਉਂਦਾ
ਗੋਦੀ ਦਿੱਤੀਆਂ ਲੋਰੀਆਂ ਤੇ ਪਿਆਰ ਸਤਾਉਂਦਾ
ਅੱਖੀ ਹੁੰਦੇ ਵੇਖ ਨ ਇਹ ਖੁਨ ਦੇ ਲੋਥੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

ਲੋਥ ਪੁੱਤਰ ਦੀ ਬੁੱਕਲ੍ਹ ਵਿਚ ਮਾ ਲੈ ਕੇ ਬੋਲੀ
ਜਿਨ੍ਹਾਂ ਤੇਰੇ ਖੁਨ ਨਾਲ ਬੱਚਾ ਖੇਡੀ ਹੋਲੀ
ਉਹ ਵੀ ਪਰਖੇ ਜਾਣਗੇ ਕਦੇ ਖਰੇ ਤੇ ਖੋਟੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

Wednesday, September 12, 2012

Voice of a dead girl- Punjabi Poetry

Female foeticide is one of the major issue in india (specially in our punjabi culture ) . I saw people going for abortion just because fetus in womb is Female . Mother in Law forcing for abortion . and even crying like a hell when they ask doc after delivery "Doctor saab Ki hoya ? " . Oh mata ji kuri hoyi aa . Thas it PITT Sayapa of buriya .anyways i think my post gonna be so long .. i m sharing a poem in punjabi  here that really toch my heart. Poetry is in Gurmukhi Script .

Poetry in punjabi



ਗੂਠਾ ਦੇ ਕੇ ਗਲੇ ਵਿੱਚ,ਹੁੱਣ ਬਾਪ ਖੁਦ ਖਾਮੋਸ਼ ਹੈ
ਕਾਤਿੱਲ ਤਾਂ ਜਨਣ ਵਾਲੇ,ਧੀਆਂ ਦਾ ਕੀ ਦੋਸ਼ ਹੈ
ਧੀ ਭੰਡਾਰਾ ਪਿਆਰ ਦਾ,ਬਖਸਿ਼ਆ ਸਾਨੂੰ ਰੱਬ ਨੇ
ਗਰਭ ਹੱਤਿਆ ਨਾ ਕਰੋ,ਥੋੜੀ ਵੀ ਜੇ ਕਰ ਹੋਸ਼ ਹੈ
ਗੂਠਾ ਦੇ ਕੇ ਗਲੇ ਵਿੱਚ,ਹੁੱਣ ਬਾਪ ਖੁਦ ਖਾਮੋਸ਼ ਹੈ
ਜੇ ਜਗਤ ਜਨਣੀ ਇਸ ਤ੍ਰਹਾਂ,ਕੁੱਖਾਂ ਵਿੱਚ ਕਤਲੀ ਗਈ
ਕੌਮ ਦੇ ਲਈ ਫਿਕਰ ਹੈ,ਸਮਾਜ ਲਈ ਅਫਸੋਸ ਹੈ
ਗੂਠਾ ਦੇ ਕੇ ਗਲੇ ਵਿੱਚ,ਹੁੱਣ ਬਾਪ ਖੁਦ ਖਾਮੋਸ਼ ਹੈ
ਆਵਾਜ਼ ਜਿਸ ਸੀ ਮਾਰਨੀ,ਪਾਪਾ ਪਾਪਾ ਆਖ ਕੇ
ਅਫਸੋਸ ਅੱਜ ਸੰਸਾਰ ਚੋਂ,ਉਹ ਵੁਜੂਦ ਹੀ ਅਲੋਪ ਹੈ
ਗੂਠਾ ਦੇ ਕੇ ਗਲੇ ਵਿੱਚ,ਹੁੱਣ ਬਾਪ ਖੁਦ ਖਾਮੋਸ਼ ਹੈ

ਪੌਂਣਾ ਸੀ ਜਿਸ ਸ਼ਖਸ਼ ਨੇ,ਨਾਨੇ ਦਾ ਦਰਜਾ ਕਿਸੇ ਦਿਨ੍ਹ
ਕਚਿਹਰੀਆਂ ਵਿੱਚ ਕੈਹ ਰਿਹਾ,ਹਸਤੀ ਮੇਰੀ ਨਿਰਦੋਸ਼ ਹੈ
ਗੂਠਾ ਦੇ ਕੇ ਗਲੇ ਵਿੱਚ,ਹੁੱਣ ਬਾਪ ਖੁਦ ਖਾਮੋਸ਼ ਹੈ
ਨਾ ਦਬਾੱ ਹੁੱਣਅਰਸ਼ੀਆ,ਧੀਆਂ ਦੇ ਅਧਿਘਾਰ ਨੂੰ
ਨਗਰੀ ਨਗਰੀ ਭੜਕਿਆ,ਜਲਸਿਆਂ ਵਿੱਚ ਜੋਸ਼ ਹੈ
ਗੂਠਾ ਦੇ ਕੇ ਗਲੇ ਵਿੱਚ,ਹੁੱਣ ਬਾਪ ਖੁਦ ਖਾਮੋਸ਼ ਹੈ