Sunday, September 9, 2012

ਸਭ ਉਤਮ ਕਿਸੁ ਆਖਉ ਹੀਨਾ ॥


ਅੱਜ ਜਦੋਂ ਮੈ ਅਪਣੇ ਗਤਕਾ ਸਟੂਡੈਂਟਸ ਨਾਲ ਬੈਠਾ ਸੀ ਮਨ ਵਿਚ ਖਿਆਲ ਆਇਆ ਕਿ ਅਪਣੇ ਅੰਦਰ ਭੇਦ ਭਾਵ ਇਸਲਈ ਹੈ ਕਿਉਂਕਿ ਅਪਾਂ ਨੂੰ ਰੱਬ ਦਾ ਡਰ ਭੈ ਰਿਹਾ ਹੀ ਨਹੀ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਨੇ ਅੰਮ੍ਰੀਤ ਦੀ ਦਾਤ ਬਖਸ਼ ਕੇ ਸਾਡੀ ਜਾਤ ਪਾਤ ਖਤਮ ਕਰ ਦਿਤੀ ਸੀ ਫੇਰ ਵੀ ਅਪਾਂ ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣਾਈ ਜਾਂਦੇ ਹਾਂ , ਇਹ ਰਾਮਗੜੀਆ ਗੁਰੂ ਘਰ ਇਹ ਰਵੀਦਾਸੀਆਂ ਦਾ ਗੁਰਦੁਆਰਾ,ਪਰ ਜੇ ਇਹਨਾਂ ਨੂੰ ਪੁਛ ਵੀ ਗੁਰੂ ਵੀ ਵੰਡ ਲਿਆ ਹੁਣ ??? ਅਪਾਂ ਬਾਣੀ  ਪੜ ਲਈ ਪਰ ਸੱਚ ਜਾਣਿਓ ਅਪਾਂ ਸਿਰਫ ਪੜੀ ,  ਮੰਨੀ ਨਹੀ, ਜੇ ਮੰਨੀ ਹੁੰਦੀ ਤਾਂ ਇਹ ਯਾਦ ਰਹਿੰਦਾ ਵੀ ਰੋਜ਼ ਰਾਤ ਨੂੰ ਸੋਹਿਲਾ ਸਾਹਿਬ ਪੜਨ ਵੇਲੇ ਅਪਾਂ ਕਹਿੰਦੇ ਹਾਂ


ਸਭ ਮਹਿ ਜੋਤਿ ਜੋਤਿ ਹੈ ਸੋਇ ॥

ਪਰ ਇਹ ਇਕ ਗਲ ਮੰਨਣੀ ਹੀ ਅਪਾਂ ਨੂੰ ਔਖੀ ਲਗਦੀ ਹੈ, ......ਸੱਭ ਵਿਚ ੳਹੀ ਜੋਤ ਵਰਤ ਰਹੀ ਹੈ । ਗੁਰੂ ਘਰ ਉਚ ਨੀਚ ਦਾ ਕੋਈ ਅਸਥਾਨ ਨਹੀ, ਇਥੇ ਤਾਂ ਪ੍ਰੇਮ ਦੀ ਖੇਡ ਖੇਡੀ ਜਾਂਦੀ ਹੈ। ਜਿਥੇ ਭਗਤ ਰਾਮਾਨੰਦ ਜੀ ਬ੍ਰਹਾਮਣ ਕੁਲ ਦੇ ਨੇ ਅਤੇ ਭਗਤ ਰਵੀਦਾਸ ਜੀ ਨੂੰ ਨੀਚ ਜਾਤ ਵਿਚ ਗਿਣ ਲਿਤਾ ਗਿਆ ਪਰ ਧੰਨ ਗੁਰੂ ਸਾਹਿਬ ਜਿਹਨਾਂ ਭਗਤਾਂ ਦੀ ਅਵਸਥਾ ਦੇਖੀ ਪ੍ਰੇਮ ਦੇਖਿਆ ਅਤੇ ਸੱਭ ਨੂੰ ਚੁਕ ਕੇ ਅਪਣੇ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਅਸਥਾਨ ਦੇ ਦਿਤਾ ਅਤੇ ਅਪਾਂ ਇਕ ਮੰਗਤੇ ਜਾਂ ਗਰੀਬ ਨੂੰ ਦੇਖ ਪਾਸਾ ਵੱਟ ਲੈਂਦੇ ਹਾਂ ਅਤੇ ਕਈ ਵਾਰ ਤਾਂ ਲੰਗਰ ਵਿਚ ਬੈਠੇ ਵੀ ਅਪਣੇ ਲਾਗੇ ਕਿਸੇ ਗਰੀਬ ਜਾਂ ਨੀਵੀ ਜਾਤ ਵਾਲੇ ਨੂੰ ਬੈਠਣ ਨਹੀਂ ਦਿੰਦੇ ਫੇਰ ਵੀ ਗੁਰੂ ਕੋਲੋਂ ਜਾ ਕੇ ਭਲਾ ਮੰਗਦੇ ਹਾਂ ।

ਗਰੀਬ ਦਾ ਦਿਲ ਦੁਖਾ ਕੇ ਭਾਈ ਭਲਾ ਨਹੀ ਹੋਣਾ । ਅਕਾਲਪੁਰਖ ਨੇ ਅਪਾਂ ਨੂੰ ਇਕ ਜੇਹਾ ਬਣਾ ਕੇ ਭੇਜਿਆ ਇਕੋ ਅਕਾਲ ਦਾ ਸੱਭ ਵਰਤਾਰਾ
ਨੀਚ ਊਚ ਨਹੀ ਮਾਨ ਅਮਾਨ ॥ਬਿਆਪਿਕ ਰਾਮ ਸਗਲ ਸਾਮਾਨ ॥14॥
ਜੇਕਰ ਉਚ ਨੀਚ ਕਰਣ ਦਾ ਬਹੁਤਾ ਝੱਲ ਚੜਿਆ ਫੇਰ ਭਾਈ ਕਰਮ ਦੇਖੋ ਵੀ ਮੇਰੇ ਕਿਹੋ ਜਹੇ ਕਰਮ ਨੇ ਅਤੇ ਭਗਤਾਂ ਦੇ ਕਿਹੋ ਜਹੇ । ਨਿਚ ਗਿਣਨਾ ਆਪ ਨੂੰ ਗਿਣ । ਭਾਈ ਗੁਰੂ ਦੇ ਭੈ ਵਿਚ ਰਹਿ ਕੇ ਸੱਭ ਨਾਲ ਪ੍ਰੇਮ ਭਾਵਨਾ ਰਖੋ ਨਾਨਕ ਦੀ ਸਿੱਖੀ ਉਚੇ ਹੋ ਕੇ ਨਹੀ ਨਿਵੇਂ ਹੋ ਕਿ ਕਮਾਈ ਜਾਂਦੀ ਹੈ

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥4॥3॥

 ਅਕਾਲ ਸਹਾਇ

No comments:

Post a Comment