Wednesday, September 19, 2012

Shaheed Singhniya- Punjabi Poetry

Punjabi Poetry
Jail of Mir manu

ਜਦੋਂ ਵੀ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦਾ ਜ਼ਿਕਰ ਆਉਂਦਾ ਉਦੋਂ ਉਨ੍ਹਾਂ ਮਹਾਨ ਮਾਵਾਂ ਲਈ ਦਾਸ ਦਾ ਸਿਰ ਝੁਕ ਜਾਂਦਾ ਹੈ ਜਿਨ੍ਹਾਂ ਮੀਰ ਮੰਨੂੰ ਦੀ ਜੇਲਾਂ ਵਿਚ ਚੱਕੀ ਪੀਹੀਆਂ, ਜਿਨ੍ਹਾਂ ਦੇ ਬਚਿਆਂ ਨੂੰ ਨੇਜ਼ੇ ਤੇ ਟੰਗ ਦਿਤਾ ਗਿਆ । ਮਾਂ ਦੀ ਮਮਤਾ ਡੋਲੀ ਨਹੀਂ ਸਗੋਂ ਦਾਤਾਰ ਦਾ ਭਾਣਾ ਮੰਨਿਆ । ਸਿਰ ਝੁਕਦੈ ਉਨ੍ਹਾਂ ਮਹਾਨ ਮਾਵਾਂ ਨੂੰ ਅਤੇ  ਉਨ੍ਹਾਂ ਨਵ ਜਨਮੇ ਬਚਿਆਂ ਨੂੰ ਜਿਨ੍ਹਾਂ ਸ਼ਹਾਦਤਾਂ ਦਾ ਜਾਮ ਪੀ ਕੇ ਅਪਣਾ ਨਾਮ ਸ਼ਹੀਦਾਂ ਸਿੰਘਾਂ ਦੀ ਕਤਾਰ ਵਿਚ ਲਿਖਵਾ ਲਿਆ । ਉਨ੍ਹਾਂ ਮਾਹਾਨ ਰੂਹਾਂ ਬਾਬਤ ਵਡੇ ਵੀਰ ਦੀ ਲਿੱਖੀ ਇੱਕ ਨਿੱਕੀ ਜੀ ਕਾਵਿ ਰੱਚਨਾ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ


Punjabi Poetry
Shaheed singhniya

ਜੇਲ੍ਹ ਚ ਕੈਦੀ ਸਿੰਘਣੀਆਂ, ਨਾਲੇ ਪੀਂਹਦੀਆਂ ਚੱਕੀਆਂ
ਮੀਰ ਮੰਨੂੰ ਦੇ ਜ਼ੁਲਮ ਅੱਗੇ , ਉਹ ਸਿਦਕ ਚ ਪੱਕੀਆਂ
ਮੋਇਆਂ ਪੁੱਤਾਂ ਦੇ ਹਾਰ ਗਲ੍ਹਾਂ ਵਿੱਚ ਕਿੰਝ ਪਰੋਤੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

ਕੋਲ ਮਾਵਾਂ ਦੇ ਖੇਡਦੇ ਸੀ ਬਾਲ ਨਿਆਣੇ
ਨੇਜ਼ਿਆ ਉਤੇ ਟੰਗਦੇ ਜ਼ਾਲਮ ਜਰਵਾਣੇ
ਮਾਵਾਂ ਭਾਣੇਂ ਮੰਨ ਲਏ ਕਰਕੇ ਭਰੋਸੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

ਇੱਕ ਮਾਂ ਕਹਿੰਦੀ ਇਸ ਤਰ੍ਹਾਂ ਹੁਣ ਰੋ ਨਾ ਬੱਚਾ
ਸਿਦਕ ਤੇਰਾ ਹੈ ਪਰਖਿਆ ਭਾਵੇਂ ਉਮਰੋਂ ਕੱਚਾ
ਤੱਕ ਬੱਚਿਆ ਇਤਿਹਾਸ ਜੋ ਨੀਹਾਂ ਵਿੱਚ ਖਲੋਤੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ
ਨੇਜ਼ੇ ਟੰਗਿਓ  ਪੁੱਤਰੋ ਬੜਾ ਮੋਹ ਵੀ ਆਉਂਦਾ
ਗੋਦੀ ਦਿੱਤੀਆਂ ਲੋਰੀਆਂ ਤੇ ਪਿਆਰ ਸਤਾਉਂਦਾ
ਅੱਖੀ ਹੁੰਦੇ ਵੇਖ ਨ ਇਹ ਖੁਨ ਦੇ ਲੋਥੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

ਲੋਥ ਪੁੱਤਰ ਦੀ ਬੁੱਕਲ੍ਹ ਵਿਚ ਮਾ ਲੈ ਕੇ ਬੋਲੀ
ਜਿਨ੍ਹਾਂ ਤੇਰੇ ਖੁਨ ਨਾਲ ਬੱਚਾ ਖੇਡੀ ਹੋਲੀ
ਉਹ ਵੀ ਪਰਖੇ ਜਾਣਗੇ ਕਦੇ ਖਰੇ ਤੇ ਖੋਟੇ
ਫੁੱਲਾਂ ਵਾਂਗ ਪਰੋਤੇ, ਪੁੱਤਰਾਂ ਦੇ ਟੋਟੇ

No comments:

Post a Comment